ਜਦੋਂ ਅਜਾਇਬ (ਜੈਬ) ਸਿੱਧੂ ਨੇ ਆਪਣੀ ਜਾਇਦਾਦ ਰਾਹੀਂ UBC ਲਈ ਨਿਆਮਤ ਛੱਡੀ ਤਾਂ ਉਹ ਇੱਕ ਪਰਿਵਾਰਕ ਪਰੰਪਰਾ ਦਾ ਪਾਲਣ ਕਰ ਰਿਹਾ ਸੀ। ਉਸ ਵਸੀਅਤ ਵਿਚ ਲਿਖੀ ਨਿਆਮਤ ਕਾਰਨ UBC ਵਿਖੇ ਵਿਦਿਆਰਥੀ ਪੁਰਸਕਾਰਾਂ ਨੂੰ ਮਦਦ ਮਿਲੀ, ਜਿਸ ਵਿੱਚ ਪੰਜਾਬੀ ਅਤੇ ਸਿੱਖ ਅਧਿਐਨ ਵਿੱਚ ਵਿਦਿਆਰਥੀਆਂ ਲਈ ਇੱਕ ਪੁਰਸਕਾਰ ਸ਼ਾਮਲ ਸਨ, ਅਤੇ ਉਸਦੀ ਮਾਂ ਦੀ ਜਾਇਦਾਦ ਦੁਆਰਾ ਨਰੰਜਨ ਸਿੰਘ ਸਿੱਧੂ ਮੈਮੋਰੀਅਲ ਸਕਾਲਰਸ਼ਿਪ – ਮੈਡੀਸਨ ਦੀ ਫੈਕਲਟੀ ਵਿੱਚ ਇੱਕ ਪੁਰਸਕਾਰ, ਸਥਾਪਿਤ ਕੀਤਾ ਗਿਆ।
ਜੈਬ ਦੀ ਨਿਆਮਤ ਨੇ ਅਜਾਇਬ (ਜੈਬ) ਅਤੇ ਨਿਰਮਲ (ਮੁੰਨੀ) ਸਿੱਧੂ ਫੰਡ ਵੀ ਸਥਾਪਿਤ ਕੀਤਾ ਜਿਸ ਦੇ ਯੋਗਦਾਨ ਵਜੋਂ UBC ਇਤਿਹਾਸ ਵਿਭਾਗ ਵਲੋਂ ਪਹਿਲਕਦਮੀ ਕਰਦਿਆਂ ਦੁਨੀਆ ਭਰ ਦੇ ਪ੍ਰਮੁੱਖ ਅਕਾਦਮੀਆਂ ਨੂੰ ਦੋਹਾਂ ਵਿਸ਼ਵ ਜੰਗਾਂ ਵਿੱਚ ਭਾਰਤ ਦੇ ਯੋਗਦਾਨਾਂ ਬਾਰੇ ਲੈਕਚਰ ਦੇਣ ਲਈ ਸੱਦਾ ਦਿੱਤਾ ਗਿਆ । ਇਤਿਹਾਸ ਦੀ ਪ੍ਰੋਫੈਸਰ ਐਨ ਮਰਫ਼ੀ ਲਈ, ਸਿੱਧੂਆਂ ਦੀ ਉਦਾਰਤਾ ਨੇ ਅੰਤਰ-ਪੀੜ੍ਹੀ ਅਧਿਐਨ ਲਈ ਇੱਕ ਵਿਲੱਖਣ ਮੌਕਾ ਪੈਦਾ ਕੀਤਾ ।
ਪ੍ਰੋਫੈਸਰ ਮਰਫੀ ਅਨੁਸਾਰ, “ਇਹ ਫੰਡਿੰਗ ਵਿਦਿਆਰਥੀਆਂ ਨੂੰ ਜੰਗ ਵਿਚ ਭਾਰਤ ਦੇ ਯੋਗਦਾਨ ਸਬੰਧੀ ਅਤਿ-ਆਧੁਨਿਕ ਖੋਜਾਂ ਤੋਂ ਜਾਣੂ ਕਰਵਾਉਣ ਦਾ ਇੱਕ ਮੌਕਾ ਹੈ।”
ਜੈਬ ਸਿੱਧੂ ਛੇ ਸਾਲ ਦੀ ਉਮਰ ਵਿਚ 1929 ਵਿੱਚ ਬੀ.ਸੀ. ਆਇਆ ਸੀ I ਇਥੇ ਆਕੇ ਉਹ ਆਪਣੇ ਪਿਤਾ ਨਾਲ ਮਿਲ ਗਿਆ, ਜੋ ਦੋ ਸਾਲ ਪਹਿਲਾਂ ਵੈਨਕੂਵਰ ਟਾਪੂ ‘ਤੇ ਸੂਕ, ਬੀ.ਸੀ. ਦੇ ਨੇੜੇ ਕਪੂਰ ਆਰਾ ਮਿੱਲ ਵਿੱਚ ਸ਼ਿਫਟ ਹੋਏ ਸਨ। 1939 ਵਿੱਚ, ਉਸਦਾ ਪਰਿਵਾਰ ਵੈਨਕੂਵਰ ਵਿੱਚ ਵਸਣ ਲਈ ਚਲਾ ਗਿਆ, ਜਿੱਥੇ ਜੈਬ ਨੇ ਕਿਟਸਿਲਾਨੋ ਸੈਕੰਡਰੀ ਵਿੱਚ ਪੜ੍ਹਾਈ ਕੀਤੀ ਅਤੇ ਸਕੂਲ ਦੀ ਰਗਬੀ ਟੀਮ ਵਿੱਚ ਵੀ ਖੇਡਿਆ।
ਵੈਨਕੂਵਰ ਟੈਕਨੀਕਲ ਸੈਕੰਡਰੀ ਵਿੱਚ ਸ਼ਿਫਟ ਹੋਣ ਤੋਂ ਬਾਅਦ, ਉਹ ਕੈਨੇਡੀਅਨ ਏਅਰ ਫੋਰਸ ਦੁਆਰਾ 1943 ਵਿੱਚ ਏਅਰਕ੍ਰਾਫਟ ਮੇਨਟੇਨੈਂਸ ਵਿੱਚ ਸਿਖਲਾਈ ਪ੍ਰਾਪਤ ਕਰਨ ਲਈ ਭਰਤੀ ਕੀਤੇ ਗਏ ਤਿੰਨ ਵਿਦਿਆਰਥੀਆਂ ਵਿੱਚੋਂ ਇੱਕ ਸੀ। ਜੈਬ ਨੇ ਕੈਰੋਨ, ਸਸਕੈਚਵਨ ਅਤੇ ਯੂਕੋਨ ਵਿਖੇ ਬੇਸਾਂ ਵਿੱਚ ਇੱਕ ਫਲੀਟ ਮਕੈਨਿਕ ਵਜੋਂ ਕੰਮ ਕੀਤਾ ਜਿਸ ਕਾਰਨ ਉਹ ਦੂਜੇ ਵਿਸ਼ਵ ਯੁੱਧ ਵਿੱਚ ਸੇਵਾ ਕਰਨ ਵਾਲਾ ਪਹਿਲੇ ਦੱਖਣੀ-ਏਸ਼ਿਆਈ ਕੈਨੇਡੀਅਨਾਂ ਵਿਚੋਂ ਇੱਕ ਬਣਿਆ।
ਯੁੱਧ ਤੋਂ ਬਾਅਦ, ਜੈਬ ਵੈਨਕੂਵਰ ਵਾਪਸ ਆ ਗਿਆ ਅਤੇ ਈਸਟ ਇੰਡੀਆ ਟਰੇਡਰਜ਼ ਦੀ ਸਥਾਪਨਾ ਕੀਤੀ। 1949 ਵਿੱਚ ਦਿੱਲੀ ਵਿਚ ਖਰੀਦਦਾਰੀ ਲਈ ਇੱਕ ਯਾਤਰਾ ਦੌਰਾਨ, ਉਹ ਆਪਣੀ ਹੋਣ ਵਾਲੀ ਪਤਨੀ, ਨਿਰਮਲ ਦੱਤ (ਜਿਸ ਨੂੰ ਮੁੰਨੀ ਵੀ ਕਿਹਾ ਜਾਂਦਾ ਹੈ) ਨੂੰ ਮਿਲਿਆ। ਇਸ ਜੋੜੇ ਨੇ ਜਲਦੀ ਹੀ ਵੈਨਕੂਵਰ ਵਿਚ ਫਿਰ ਅਤੇ ਸੈਕਿੰਡ ਐਵੇਨਿਊ ਵਿੱਚ ਈਸਟ ਇੰਡੀਆ ਕਾਰਪੇਟਸ ਖੋਲ੍ਹੀ, ਜਿੱਥੇ ਵੈਨਕੂਵਰ ਦੇ ਆਰਮਰੀ ਡਿਸਟ੍ਰਿਕਟ ਵਿੱਚ ਅਜੇ ਵੀ ਪਰਿਵਾਰਕ ਕਾਰੋਬਾਰ ਵਧ-ਫੁੱਲ ਰਿਹਾ ਹੈ।
ਜੈਬ ਲੰਬੇ ਸਮੇਂ ਦੀਆਂ ਸੰਭਾਵਨਾਵਾਂ ਵਿੱਚ ਨਿਵੇਸ਼ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ ਜਿਸ ਕਾਰਨ ਉਹ ਬੀ ਸੀ ਲਾਇਨਜ਼ ਫੁੱਟਬਾਲ ਟੀਮ ਦਾ ਮੂਲ ਨਿਵੇਸ਼ਕ ਬਣਿਆ । ਉਸ ਨੇ ਆਪਣੇ ਰਵੱਈਏ ਨੂੰ ਪਰਉਪਕਾਰ ਵੱਲ ਲਿਜਾਇਆ ਕਿਉਂਕਿ ਉਹ ਇੱਕ ਵਿਅਕਤੀ ਦੇ ਜੀਵਨ ਵਿੱਚ ਸਿੱਖਿਆ ਦੀ ਕੀਮਤ ਨੂੰ ਜਾਣਦਾ ਸੀ । ਉਸਦੇ ਪੁੱਤਰ ਰਵੀ ਨੇ ਦੌਲਤ ਪ੍ਰਤੀ ਆਪਣੇ ਪਿਤਾ ਦੇ ਰਵੱਈਏ ਅਤੇ ਦੂਜਿਆਂ ਲਈ ਇਸਦੇ ਪ੍ਰਭਾਵ ਨੂੰ ਚੇਤੇ ਕੀਤਾ।
ਰਵੀ ਕਹਿੰਦਾ, “ਉਹ ਪੈਸਿਆਂ ਨੂੰ ਪਾਈ ਵਾਂਗ ਦੇਖਦੇ ਸਨ, ਅਤੇ ਇਸ ਲਈ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਉਹ ਲੋਕਾਂ ਲਈ ਹਮੇਸ਼ਾ ਇੱਕ ਟੁਕੜਾ ਬਚਾ ਕੇ ਰੱਖਣ ਜੋ ਨਹੀਂ ਖਾ ਰਹੇ ਸਨ। ” ਉਸ ਦੇ ਪਿਤਾ ਜੀ ਇਦਾਂ ਦੇ ਸਨ ।”
ਜੈਬ ਸਿੱਧੂ ਦਾ ਦਿਹਾਂਤ, 93 ਸਾਲ ਦੀ ਉਮਰ ਵਿੱਚ, 2016 ਵਿੱਚ ਹੋਇਆ ਜਦਕਿ ਮੁੰਨੀ 2001 ਵਿੱਚ ਉਸ ਤੋਂ ਪਹਿਲਾਂ ਚਲੀ ਗਈ ਸੀ। ਰਵੀ ਲਈ, ਜੈਬ ਵਲੋਂ ਯੂ ਬੀ ਸੀ ਨੂੰ ਦਿੱਤਾ ਗਿਆ ਤੋਹਫ਼ਾ ਉਸ ਦੇ ਪਿਤਾ ਦੀ ਦ੍ਰਿਸ਼ਟੀ ਅਤੇ ਪਰਉਪਕਾਰ ਸੀ । “ਦਹਾਕਿਆਂ ਤੱਕ, ਉਸ ਦੇ ਪਿਤਾ ਨੇ ਕੈਨੇਡਾ ਅਤੇ ਭਾਰਤ ਵਿੱਚ ਬਹੁਤ ਸਾਰੇ ਵਿਦਿਅਕ ਅਤੇ ਸਿਹਤ ਸੰਭਾਲ ਯਤਨਾਂ ਲਈ ਸਮਰਥਨ ਦੀ ਪਰੰਪਰਾ ਬਣਾਈ ਰੱਖੀ।”
ਹਾਲ ਹੀ ਵਿੱਚ ਉੱਤਰੀ ਅਮਰੀਕਾ ਦੀ ਸਭ ਤੋਂ ਅੰਤਰਰਾਸ਼ਟਰੀ ਯੂਨੀਵਰਸਿਟੀ ਵਜੋਂ ਮਾਨਤਾ ਪ੍ਰਾਪਤ, UBC, ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਇਤਿਹਾਸ ਵਿੱਚ ਕੋਰਸਾਂ ਦੀ ਪੇਸ਼ਕਸ਼ ਦਿੰਦਾ ਹੈ ਅਤੇ ਇਹ ਪਾਠਕ੍ਰਮ ਲਗਾਤਾਰ ਵਧ ਰਹੇ ਹਨ। ਜੈਬ ਅਤੇ ਮੁੰਨੀ ਸਿੱਧੂ ਦੇ ਦੂਰਅੰਦੇਸ਼ੀ ਸਮਰਥਨ ਲਈ ਧੰਨਵਾਦ, ਸਿੱਖਿਆਰਥੀਆਂ ਦੀਆਂ ਨਵੀਆਂ ਪੀੜ੍ਹੀਆਂ ਭਵਿੱਖ ਵੱਲ ਦੇਖਦੇ ਹੋਏ ਅਤੀਤ ਤੋਂ ਸਿੱਖਣਗੀਆਂ।